International Journal of Contemporary Research In Multidisciplinary, 2025;4(4):804-806
ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਦੇ ਸਮਾਜਿਕ ਸਰੋਕਾਰ
Author Name: ਡਾ. ਹਰਵਿੰਦਰ ਕੌਰ;
Paper Type: research paper
Article Information
Abstract:
ਸਿੱਖ ਧਰਮ ਅਜਿਹਾ ਇੱਕ ਵਿਲੱਖਣ ਧਰਮ ਹੈ ਜਿਸ ਨੇ ਸਮੁੱਚੀ ਦੁਨੀਆਂ ਨੂੰ ਮਾਨਵਤਾ ਦਾ ਪਾਠ ਪੜ੍ਹਾਇਆ ਹੈ। ਸਿੱਖ ਧਰਮ ਨੇ ਸਮਾਜ ਵਿਚ ਫ਼ੈਲੀ ਨਫ਼ਰਤ, ਕਾਣੀ-ਵੰਡ, ਭੇਦ-ਭਾਵ ਨੂੰ ਖ਼ਤਮ ਕਰਕੇ ਮਾਨਵਤਾ ਦਾ ਸੰਦੇਸ਼ ਦਿੱਤਾ ਹੈ। ਮੱਧਕਾਲ ਦੇ ਸਨਾਤਨੀ ਬ੍ਰਾਹਮਣੀ ਧਰਮ ਨੂੰ ਢਾਹ ਲਾ ਕੇ ਵੱਖਰੇ ਧਰਮ ਦੀ ਸਥਾਪਨਾ ਕਰਨਾ ਆਪਣੇ ਆਪ ਵਿਚ ਇਨਕਲਾਬ ਸੀ। ਬ੍ਰਹਮਣੀ ਸਮਾਜ ਨੇ ਧਾਰਮਿਕ, ਆਰਥਿਕ, ਰਾਜਨੀਤਿਕ, ਸੱਭਿਆਚਾਰਿਕ ਖੇਤਰਾਂ ਨੂੰ ਆਪਣੇ ਅਧੀਨ ਕਰ ਕੇ ਸਧਾਰਨ ਮਨੁੱਖ ਦੇ ਅਵਚੇਤਨ ਨੂੰ ਕਾਬੂ ਕੀਤਾ ਹੋਇਆ ਸੀ। ਮਨੁੱਖ ਦਾ ਜੰਮਣਾ ਮਰਨਾ, ਵਿਆਹ, ਆਦਿ ਦੇ ਸਾਰੇ ਰੀਤੀ ਰਿਵਾਜ਼ ਇੱਕ ਕਿਸਮ ਦੇ ਪ੍ਰਵਚਨ ਦੀ ਉਸਾਰੀ ਹੀ ਹੁੰਦੇ ਹਨ ਜੋ ਮਨੁੱਖ ਦੇ ਮਨ ਵਿਚਲੀ ਸਪੇਸ ਨੂੰ ਘੇਰ ਕੇ ਹਰ ਕਿਰਿਆ ਨੂੰ ਕੰਟਰੋਲ ਕਰਦੇ ਹਨ। ਕਲਾਤਮਿਕ ਬਿੰਬਾਂ ਰਾਹੀਂ ਮਨੁੱਖ ਦੇ ਅਵਚੇਤਨ ਨੂੰ ਘੜ੍ਹਦੇ ਹਨ। ਜਿਵੇਂ ਸਮਾਜ ਵਿਚ ਘਰ, ਪਰਿਵਾਰ, ਸਾਧੂ, ਸੰਤ, ਵਿਆਹ ਪ੍ਰਬੰਧ, ਖਿਡਾਰੀ, ਆਦਿ ਦਾ ਬਿੰਬ ਪਇਆ ਹੈ ਜੋ ਆਪਣੇ ਇੱਕ ਅਲੱਗ ਪ੍ਰਵਚਨ ਦੀ ਉਸਾਰੀ ਕਰਦਾ ਹੈ। ਇਹ ਸਾਰੇ ਆਪਣੇ ਕੋਲ ਵਿਸ਼ੇਸ਼ ਅਥਾਰਟੀ ਰੱਖਦੇ ਹਨ। ਇਨ੍ਹਾਂ ਵੱਲੋਂ ਆ ਰਹੇ ਬਿਆਨ/ਵਿਚਾਰ ਸਿਆਣਪ ਅਤੇ ਗਿਆਨ ਦੇ ਪ੍ਰਤੀਕ ਹਨ। ਗਿਆਨ ਤੇ ਸਿਆਣਪ ਹੀ ਪ੍ਰਵਚਨ ਦੀ ਤਾਕਤ ਬਣ ਜਾਂਦੇ ਹਨ। ਮਨੁੱਖੀ ਵਿਵਹਾਰ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਬਿੰਬਾਂ ਨੂੰ ਹੋਰ ਮਜ਼ਬੂਤ ਕਰ ਦਿੰਦਾ ਹੈ। ਸਮਾਜ ਵਿਚ ਵਿਚਰ ਰਹੇਂ ਚਿੰਤਕ, ਵਿਦਵਾਨ ਇਨ੍ਹਾਂ ਬਿੰਬਾਂ ਦੁਆਰਾ ਦਿੱਤੇ ਜਾ ਰਹੇ ਪ੍ਰਵਚਨ ਨੂੰ ਆਪਣੀ ਕਲਮ ਦੀ ਸ਼ਕਤੀ ਰਾਹੀਂ ਤੋੜਨ ਦਾ ਯਤਨ ਕਰਦੇ ਹਨ। ਕਿਉਂਕਿ ਸਧਾਰਨ ਮਨੁੱਖ ਕੋਲ ਅਦਿੱਖ ਤਾਕਤ(ਪ੍ਰਵਚਨ) ਨੂੰ ਤੋੜਨ ਦਾ ਗਿਆਨ ਨਹੀਂ ਹੁੰਦਾ। ਲੇਖਕ ਆਪਣੀ ਸ਼ਬਦ ਸ਼ਕਤੀ ਰਾਹੀਂ ਪ੍ਰਵਚਨ ਨੂੰ ਤੋੜਨ ਦਾ ਗਿਆਨ ਦਿੰਦਾ ਹੈ।
Keywords:
ਪ੍ਰਵਚਨ, ਬਿੰਬ, ਵਿਚਾਰਧਾਰਾ, ਪ੍ਰਤੀਰੋਧ, ਅਵਚੇਤਨ ਆਦਿ
How to Cite this Article:
ਡਾ. ਹਰਵਿੰਦਰ ਕੌਰ. ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਦੇ ਸਮਾਜਿਕ ਸਰੋਕਾਰ. International Journal of Contemporary Research in Multidisciplinary. 2025: 4(4):804-806
Download PDF